Gurbani Tutor

A free guided course · ਮੁਫ਼ਤ ਕੋਰਸ

Santhiya with Bhagat Ji

ਭਗਤ ਜੀ ਨਾਲ ਸੰਥਿਆ

Learn to recite Gurbani shudh, word by word, with Bhagat Jaswant Singh Ji's recordings. Master Muharni, pass the recognition test, then begin Santhiya of the Nitnem banis or Sri Guru Granth Sahib Ji, right inside the Gurbani Tutor app. Offered as seva: no ads, no accounts, no cost.

ਭਗਤ ਜਸਵੰਤ ਸਿੰਘ ਜੀ ਦੀਆਂ ਰਿਕਾਰਡਿੰਗਾਂ ਨਾਲ, ਸ਼ਬਦ-ਸ਼ਬਦ, ਸ਼ੁੱਧ ਗੁਰਬਾਣੀ ਪੜ੍ਹਨੀ ਸਿੱਖੋ ਜੀ। ਮੁਹਾਰਨੀ ਦੀ ਮਹਾਰਤ ਹਾਸਲ ਕਰੋ, ਟੈਸਟ ਪਾਸ ਕਰੋ, ਫਿਰ ਨਿਤਨੇਮ ਬਾਣੀਆਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸ਼ੁਰੂ ਕਰੋ ਜੀ।

Why every lag matters · ਹਰ ਲਗ ਕਿਉਂ ਮਾਇਨੇ ਰੱਖਦੀ ਹੈ

Sri Guru Arjan Sahib Ji recited Gurbani, and Bhai Gurdas Sahib Ji wrote each and every word exactly as Guru Sahib pronounced it. Later, Sri Guru Gobind Singh Ji did the same seva with Bhai Mani Singh Sahib Ji and Sriman Baba Deep Singh Sahib Ji. So it is not for us to skip any lagaan. We recite Gurbani exactly as it is written.

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦਾ ਉਚਾਰਨ ਕੀਤਾ, ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਹਰ ਇੱਕ ਸ਼ਬਦ ਉਵੇਂ ਹੀ ਲਿਖਿਆ ਜਿਵੇਂ ਗੁਰੂ ਸਾਹਿਬ ਨੇ ਉਚਾਰਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਅਤੇ ਸ੍ਰੀਮਾਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਇਹੀ ਸੇਵਾ ਕੀਤੀ। ਇਸ ਲਈ ਕੋਈ ਵੀ ਲਗ ਛੱਡਣੀ ਸਾਡੇ ਵੱਸ ਦੀ ਗੱਲ ਨਹੀਂ। ਗੁਰਬਾਣੀ ਦਾ ਪਾਠ ਉਵੇਂ ਹੀ ਕਰੀਏ ਜਿਵੇਂ ਲਿਖੀ ਹੋਈ ਹੈ।

The path · ਰਾਹ

1

Practise Muharni

ਮੁਹਾਰਨੀ ਦਾ ਅਭਿਆਸ

33 consonants chanted through all the lagaan on the sound board, with Bhagat Ji's own clips for every form. Practise until every form is familiar.

ਸਾਊਂਡ ਬੋਰਡ ਤੇ ੩੩ ਵਿਅੰਜਨ ਸਾਰੀਆਂ ਲਗਾਂ ਵਿੱਚ, ਹਰ ਰੂਪ ਲਈ ਭਗਤ ਜੀ ਦੀ ਆਵਾਜ਼ ਨਾਲ। ਹਰ ਰੂਪ ਜਾਣੂ ਹੋਣ ਤੱਕ ਅਭਿਆਸ ਕਰੋ ਜੀ।

2

Pass the Muharni test

ਮੁਹਾਰਨੀ ਟੈਸਟ ਪਾਸ ਕਰੋ

Hear a muharni form and pick the matching glyph. 20 questions; 18 correct passes and opens the Santhiya step.

ਮੁਹਾਰਨੀ ਰੂਪ ਸੁਣ ਕੇ ਮੇਲਖਾਂਦਾ ਅੱਖਰ ਚੁਣੋ। ੨੦ ਸਵਾਲ; ੧੮ ਸਹੀ ਹੋਣ ਤੇ ਸੰਥਿਆ ਵਾਲਾ ਪੜਾਅ ਖੁੱਲ੍ਹਦਾ ਹੈ।

3

Begin Santhiya

ਸੰਥਿਆ ਸ਼ੁਰੂ ਕਰੋ

Start with the seven Nitnem banis, each with Bhagat Ji's full recording, then continue Ang by Ang through Sri Guru Granth Sahib Ji with the Sehaj Paath recording.

ਪਹਿਲਾਂ ਸੱਤ ਨਿਤਨੇਮ ਬਾਣੀਆਂ, ਹਰ ਇੱਕ ਭਗਤ ਜੀ ਦੀ ਪੂਰੀ ਰਿਕਾਰਡਿੰਗ ਨਾਲ; ਫਿਰ ਸਹਿਜ ਪਾਠ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ-ਅੰਗ।

How to listen · ਕਿਵੇਂ ਸੁਣੀਏ

Always listen to Bhagat Ji's paath at 1x. The faster speeds are only for scrubbing quickly to the part where you left off or want to start from. Pay attention to each word as the audio plays. Do not read or speak ahead of Bhagat Ji. Repeat each word only after listening to it carefully, without missing or skipping any lag.

ਭਗਤ ਜੀ ਦਾ ਪਾਠ ਹਮੇਸ਼ਾ 1x ਤੇ ਹੀ ਸੁਣੋ ਜੀ। ਤੇਜ਼ ਸਪੀਡ ਸਿਰਫ਼ ਉਸ ਥਾਂ ਤੱਕ ਛੇਤੀ ਪਹੁੰਚਣ ਲਈ ਹੈ ਜਿੱਥੇ ਤੁਸੀਂ ਛੱਡਿਆ ਸੀ ਜਾਂ ਜਿੱਥੋਂ ਸ਼ੁਰੂ ਕਰਨਾ ਹੈ। ਜਿਵੇਂ-ਜਿਵੇਂ ਆਡੀਓ ਚੱਲੇ, ਹਰ ਸ਼ਬਦ ਵੱਲ ਧਿਆਨ ਦਿਓ ਜੀ। ਭਗਤ ਜੀ ਤੋਂ ਅੱਗੇ ਨਾ ਪੜ੍ਹੋ, ਨਾ ਬੋਲੋ। ਹਰ ਸ਼ਬਦ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਬੋਲੋ ਜੀ, ਕੋਈ ਵੀ ਲਗ ਛੱਡੇ ਜਾਂ ਭੁੱਲੇ ਬਿਨਾਂ।

Everything you need, in one app

  • The Muharni sound board and a formal ear test, with Bhagat Ji's clips for every form.
  • All seven Nitnem banis with Bhagat Ji's complete recordings, and your progress tracked bani by bani.
  • Sri Guru Granth Sahib Ji, Ang by Ang, with the Sehaj Paath recording and a page that follows the audio.
  • A one-time reminder on every audio page: listen at 1x, word by word, exactly as it is written.
  • Bilingual throughout, Punjabi and English. Free seva: no ads, no accounts, nothing to buy.
Start Santhiya with Bhagat Ji

Open the app, then look for Santhiya with Bhagat Ji under Learning.